Latest news

ਕੇਂਦਰੀ ਵਿਦਿਆਲਿਆ ਦੇ ਟਾਇਲਟ ‘ਚ 11 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ

ਕੇਂਦਰੀ ਵਿਦਿਆਲਿਆ ਦੇ ਟਾਇਲਟ ‘ਚ 11 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ

 

 

 

– ਮਹਿਲਾ ਕਮਿਸ਼ਨ ਨੇ ਪੁਲਿਸ ਅਤੇ ਕੇਂਦਰੀ ਵਿਦਿਆਲਿਆ ਸਕੂਲ ਦੀ ਪ੍ਰਿੰਸੀਪਲ ਨੂੰ ਕੀਤਾ ਨੋਟਿਸ ਜਾਰੀ

 

 

 

ਸਿੱਖਿਆ ਫੋਕਸ, ਦਿੱਲੀ। ਕੇਂਦਰੀ ਵਿਦਿਆਲਿਆ ਵਿੱਚ 11 ਸਾਲਾ ਵਿਦਿਆਰਥਣ ਨਾਲ ਗੈਂਗਰੇਪ (Gangrape) ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ (Dcw Chief Swati Maliwal) ਨੇ ਦਿੱਲੀ ਪੁਲਿਸ ਅਤੇ ਕੇਂਦਰੀ ਵਿਦਿਆਲਿਆ ਸਕੂਲ ਦੀ ਪ੍ਰਿੰਸੀਪਲ ਨੂੰ ਸਕੂਲ ਵਿੱਚ ਹੋਏ ਸਮੂਹਿਕ ਬਲਾਤਕਾਰ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤਾ ਹੈ।

ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਇੱਕ ਗਿਆਰਾਂ ਸਾਲਾ ਲੜਕੀ ਨੇ ਦੋਸ਼ ਲਾਇਆ ਹੈ ਕਿ ਜੁਲਾਈ 2022 ਵਿੱਚ ਉਹ ਕੇਂਦਰੀ ਵਿਦਿਆਲਿਆ ਵਿੱਚ ਆਪਣੀ ਜਮਾਤ ਵਿੱਚ ਜਾ ਰਹੀ ਸੀ, ਜਦੋਂ ਉਸ ਦੀ ਟੱਕਰ ਦੋ ਲੜਕਿਆਂ ਨਾਲ ਹੋ ਗਈ, ਜੋ ਕਿ ਉਸੇ ਸਕੂਲ ਦੇ 11ਵੀਂ ਜਮਾਤ 12ਵੀਂ ਜਮਾਤ ਦੇ ਵਿਦਿਆਰਥੀ ਸਨ।

ਪੀੜਤਾ ਨੇ ਦੱਸਿਆ ਕਿ ਉਸ ਨੇ ਲੜਕਿਆਂ ਤੋਂ ਮੁਆਫੀ ਮੰਗੀ ਪਰ ਉਹ ਉਸ ਨਾਲ ਗਾਲੀ-ਗਲੋਚ ਕਰਦੇ ਹੋਏ ਟਾਇਲਟ ਦੇ ਅੰਦਰ ਲੈ ਗਏ। ਉਸ ਦਾ ਦੋਸ਼ ਹੈ ਕਿ ਲੜਕਿਆਂ ਨੇ ਟਾਇਲਟ ਦਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਉਸ ਨਾਲ ਬਲਾਤਕਾਰ ਕੀਤਾ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇੱਕ ਅਧਿਆਪਕ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਤਾਂ ਉਸ ਨੂੰ ਦੱਸਿਆ ਗਿਆ ਕਿ ਲੜਕਿਆਂ ਨੂੰ ਸਕੂਲ ਤੋਂ ਕੱਢ ਦਿੱਤਾ ਹੈ ਅਤੇ ਮਾਮਲੇ ਨੂੰ ਕਥਿਤ ਤੌਰ ’ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਦਿੱਲੀ ਪੁਲਿਸ ਅਤੇ ਸਕੂਲ ਦੀ ਪ੍ਰਿੰਸੀਪਲ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਦਿੱਲੀ ਪੁਲੀਸ ਨੂੰ ਮਾਮਲੇ ਵਿੱਚ ਕੀਤੀ ਐਫਆਈਆਰ ਦੀ ਕਾਪੀ ਅਤੇ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।

ਕਮਿਸ਼ਨ ਨੇ ਦਿੱਲੀ ਪੁਲਿਸ ਅਤੇ ਸਕੂਲ ਨੂੰ ਇਸ ਮਾਮਲੇ ਦੀ ਕਥਿਤ ਤੌਰ ‘ਤੇ ਦਿੱਲੀ ਪੁਲਿਸ ਨੂੰ ਰਿਪੋਰਟ ਨਾ ਕਰਨ ‘ਤੇ ਸਕੂਲ ਦੇ ਅਧਿਆਪਕ ਜਾਂ ਕਿਸੇ ਹੋਰ ਸਟਾਫ਼ ਵਿਰੁੱਧ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦੇਣ ਲਈ ਵੀ ਕਿਹਾ ਹੈ।

Leave a Reply

Your email address will not be published.