ਪੰਜਾਬ ਦੀ ਜਨਤਕ ਸਿੱਖਿਆ ਬਚਾਉਣ ਲਈ ਅਧਿਆਪਕਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਰੈਗੂਲਰ ਤੌਰ ਤੇ ਭਰੀਆਂ ਜਾਣ – ਜੀਟੀਯੂ
ਪੰਜਾਬ ਦੀ ਜਨਤਕ ਸਿੱਖਿਆ ਬਚਾਉਣ ਲਈ ਅਧਿਆਪਕਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਰੈਗੂਲਰ ਤੌਰ ਤੇ ਭਰੀਆਂ ਜਾਣ – ਜੀਟੀਯੂ
– ਹਰ ਤਰ੍ਹਾਂ ਦੇ ਕੱਚੇ ਤੇ ਕੰਪਿਊਟਰ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ – ਚਾਹਲ
– ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਅਧਿਆਪਕਾਂ ਨੂੰ ਜਲੀਲ ਨਾ ਕੀਤਾ ਜਾਵੇ – ਕਰਨੈਲ ਫਿਲੌਰ
ਸਿੱਖਿਆ ਫੋਕਸ, ਜਲੰਧਰ। ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਦੀ ਸੂਬਾਈ ਕਮੇਟੀ ਦੀ ਮੀਟਿੰਗ ਜਲੰਧਰ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਜਥੇਬੰਦੀ ਵਲੋਂ ਪੁਰਾਣੇ ਅੰਦੋਲਨਾਂ ਦੀ ਪੜਚੋਲ ਕੀਤੀ ਗਈ। ਮੰਗ ਕੀਤੀ ਕਿ ਪੰਜਾਬ ਦੀ ਜਨਤਕ ਸਿੱਖਿਆ ਨੂੰ ਬਚਾਉਣ ਲਈ ਪੰਜਾਬ ਦੇ ਸਕੂਲਾਂ ਵਿੱਚ ਸਾਰੀਆਂ ਖਾਲੀ ਅਸਾਮੀਆਂ ਨੂੰ ਰੈਗੂਲਰ ਤੌਰ ਤੇ ਭਰਿਆ ਜਾਵੇ ਜਿਸ ਨਾਲ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਆਪਣੇ ਆਪ ਹੀ ਵੱਧ ਜਾਵੇਗੀ, ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਪੰਜਾਬ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਗਿਣਤੀ ਘਟਣੀ ਸ਼ੁਰੂ ਹੋਈ ਹੈ।
ਉਹਨਾਂ ਕਿਹਾ ਕਿ ਅਧਿਆਪਕਾਂ ਤੋਂ ਇਲਾਵਾ ਪ੍ਰਬੰਧਕੀ ਅਮਲਾਂ ਜਿਹਨਾਂ ਵਿੱਚ ਹੈੱਡ ਮਾਸਟਰ, ਪਿ੍ੰਸੀਪਲ, ਬੀ ਪੀ ਈ ਓਜ ਤੇ ਜਿਲਾ ਸਿੱਖਿਆ ਅਧਿਕਾਰੀਆਂ ਦੀਆਂ ਵੀ ਬਹੁਤੀਆਂ ਅਸਾਮੀਆਂ ਖਾਲੀ ਪਈਆਂ ਹਨ, ਜਿਸ ਕਾਰਨ ਸਾਰੇ ਸਿੱਖਿਆ ਦੇ ਪ੍ਰਬੰਧ ਅਸਤ ਵਿਅਸਤ ਹੋਏ ਪਏ ਹਨ। ਇਸ ਸਮੇਂ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਤੇ ਕੰਪਿਊਟਰ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ,ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਖਾਲੀ ਅਸਾਮੀਆਂ ਰੈਗੂਲਰ ਤੌਰ ਤੇ ਭਰੀਆਂ ਜਾਣ, ਪੇਡੂ ਭੱਤੇ ਸਮੇਤ ਸਾਰੇ ਭੱਤੇ ਬਹਾਲ ਕੀਤੇ ਜਾਣ, ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ, ਨਵੇਂ ਅਧਿਆਪਕਾਂ ਨੂੰ ਘਰਾਂ ਨੇੜਲੇ ਸਟੇਸ਼ਨਾਂ ਤੇ ਤਾਇਨਾਤ ਕੀਤਾ ਜਾਵੇ, ਵਿਦੇਸ਼ ਛੁੱਟੀ ਤੇ ਲਗਾਈਆਂ ਪਾਬੰਦੀਆਂ ਤਰੁੰਤ ਹਟਾਈਆਂ ਜਾਣ, ਬਦਲੀਆਂ ਵਿੱਚ ਪਾਰਦਰਸ਼ਤਾ ਰੱਖੀ ਜਾਵੇ, ਬਦਲੀਆਂ ਰੱਦ ਕਰਾਉਂਣ ਦਾ ਅਧਿਕਾਰ ਦਿੱਤਾ ਜਾਵੇ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਪਰਮੋਸ਼ਨਾ ਦੇ ਆਰਡਰ ਲਾਗੂ ਕੀਤੇ ਜਾਣ ਤੇ ਇੱਕ ਇੱਕ ਬਲਾਕ ਹੀ ਉਹਨਾਂ ਨੂੰ ਦਿੱਤਾ ਜਾਵੇ,ਹਰ ਤਰ੍ਹਾਂ ਦੇ ਅਧਿਆਪਕਾਂ ਦੀਆਂ ਪਰਮੋਸ਼ਨਾ ਕੀਤੀਆਂ ਜਾਣ,ਮਹਿੰਗਾਈ ਕਾਰਨ ਮਿੱਡ ਡੇ ਮੀਲ ਦੀ ਕੁਕਿੰਗ ਕੌਸਟ ਵਧਾਈ ਜਾਵੇ।
ਇਸ ਸਮੇਂ ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਕਿਹਾ ਕਿ ਕੁਝ ਜਿਲਿਆਂ ਵਿੱਚ ਅਧਿਕਾਰੀਆਂ ਵਲੋਂ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਦਬਾਅ ਪਾ ਕੇ ਜਲੀਲ ਕੀਤਾ ਜਾ ਰਿਹਾ ਹੈ ਤਾਂ ਜੋ ਬੋਗਸ ਦਾਖਲੇ ਕਰਕੇ ਅੰਕੜਿਆਂ ਨੂੰ ਵਧਾ ਕੇ ਸਰਕਾਰ ਤੋਂ ਵਾਹਵਾ ਖੱਟੀ ਜਾ ਸਕੇ ਆਦਿ ਜਿਸਦਾ ਜਥੇਬੰਦੀ ਸਖਤ ਵਿਰੋਧ ਕਰੇਗੀ। ਇਸ ਸਮੇਂ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਸਿੱਖਿਆ ਮੰਤਰੀ ਨਾਲ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਹੋਈ ਮੀਟਿੰਗ ਦੇ ਫੈਸਲੇ ਲਾਗੂ ਨਾ ਹੋਏ ਤਾਂ ਸਾਂਝੇ ਮੋਰਚੇ ਵਲੋਂ ਤਾਂ 11 -12 ਅਗਸਤ ਨੂੰ ਜ਼ਿਲ੍ਹਾ ਮੀਟਿੰਗਾਂ ਉਪਰੰਤ ਅਗਲੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ।
ਇਸ ਸਮੇਂ ਪਸਸਫ ਦੇ ਸੂਬਾਈ ਪ੍ਰਧਾਨ ਸਤੀਸ਼ ਰਾਣਾ, ਸਕੱਤਰ ਤੀਰਥ ਬਾਸੀ ਤੋਂ ਇਲਾਵਾ ਵਿੱਤ ਸਕੱਤਰ ਅਮਨਦੀਪ ਸ਼ਰਮਾਂ, ਬਲਵਿੰਦਰ ਸਿੰਘ ਭੁੱਟੋ, ਕੁਲਦੀਪ ਪੂਰੋਵਾਲ, ਗੁਰਦੀਪ ਸਿੰਘ ਬਾਜਵਾ, ਸੁਖਚੈਨ ਸਿੰਘ ਕਪੂਰਥਲਾ,ਜਗਜੀਤ ਸਿੰਘ ਮਾਨ, ਜੱਜ ਪਾਲ ਬਾਜੇਕੇ, ਕੁਲਦੀਪ ਸਿੰਘ ਮਰਾਹੜ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਦੇਵੀ ਦਿਆਲ, ਨਰਿੰਦਰ ਸਿੰਘ ਮਾਖਾ, ਸੁੱਚਾ ਸਿੰਘ, ਰਜੇਸ ਕੁਮਾਰ, ਜਗਤਾਰ ਸਿੰਘ, ਦਿਲਦਾਰ ਭੰਡਾਲ, ਭੁਪਿੰਦਰ ਸਿੰਘ, ਬਲਜੀਤ ਸਿੰਘ ਟਿੱਬਾ, ਗੁਰਦਾਸ ਸਿੰਘ, ਬੋਧ ਰਾਜ, ਸੁਭਾਸ ਕੁਮਾਰ, ਭਗਵੰਤ ਭਟੇਜਾ, ਮਨੋਹਰ ਲਾਲ ਸ਼ਰਮਾਂ, ਜਗਜੀਤ ਸਿੰਘ ਮਾਨ, ਗੁਰਪ੍ਰੀਤ ਰੰਗੀਲਪੁਰ, ਹੀਰਾ ਸਿੰਘ, ਬਲਵਿੰਦਰ ਸਿੰਘ ਔਲਖ, ਬਿਕਰਮ ਜੀਤ ਸਿੰਘ, ਸੰਦੀਪ ਕੁਮਾਰ ਰਾਜਪੁਰਾ, ਸਤਵੰਤ ਸਿੰਘ ਆਲਮਪੁਰ, ਕੁਲਦੀਪ ਕੌੜਾ, ਅਮਨ ਖੇੜਾ, ਅਤੇ ਪਰਣਾਮ ਸੈਣੀ ਅਦਿ ਹਾਜ਼ਰ ਸਨ।