ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਹੋਣ ਦੀ ਜਾਗੀ ਉਮੀਦ
ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਹੋਣ ਦੀ ਜਾਗੀ ਉਮੀਦ
– ਸਮੂਹ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਮੰਗ ਤੇ ਗੱਲਬਾਤ ਕੀਤੀ – ਹਰਪ੍ਰੀਤ ਕੌਰ ਜਲੰਧਰ
ਸਿੱਖਿਆ ਫੋਕਸ, ਜਲੰਧਰ। ਸੂਬੇ ਦੇ ਸਰਕਾਰੀ ਸਕੂਲਾਂ ‘ਚ 6 ਹਜ਼ਾਰ ਤਨਖਾਹ ਤੇ ਸਿੱਖਿਆ ਦੇ ਰਹੇ ਏਆਈਈ ਐਸਟੀਆਰ ਈਜੀਐਸ ਅਧਿਆਪਕਾਂ ਦੇ ਸੂਬਾਈ ਵਫ਼ਦ ਦੀ ਵਿਸ਼ੇਸ਼ ਮੀਟਿੰਗ
ਹਰਪ੍ਰੀਤ ਕੌਰ ਜਲੰਧਰ ਅਤੇ ਦਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਹੋਈ। ਅਤਿ ਵਿਸ਼ੇਸ਼ ਮੀਟਿੰਗ ਵਿੱਚ ਰੈਗੂਲਰ ਹੋਣ ਦੀ ਉਮੀਦ ਜਾਗੀ ਹੈ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾਈ ਕਨਵੀਨਰ ਹਰਪ੍ਰੀਤ ਕੌਰ ਜਲੰਧਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਸਮੂਹ 13 ਹਜ਼ਾਰ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਸਾਡੀ ਮੰਗ ਨੂੰ ਸ਼ਾਮਿਲ ਕਰਕੇ ਸਮੂਹ ਏਆਈਈ ਐਸਟੀਆਰ ਈਜੀਐਸ ਅਧਿਆਪਕਾਂ ਨੂੰ ਖੁਸ਼ੀ ਦੀ ਨਵੀਂ ਕਿਰਨ ਅਤੇ ਆਸ ਦਿੱਤੀ ਹੈ।
ਉਹਨਾਂ ਦੱਸਿਆ ਕਿ ਇਸੇ ਮਹੀਨੇ ਸਮੂਹ ਮਸਲੇ ਹੱਲ ਹੋਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਰਵੀ ਭਗਤ ਉਚੇਚੇ ਤੌਰ ਤੇ ਹਾਜ਼ਰ ਸਨ। ਮੀਟਿੰਗ ਵਿੱਚ ਜਥੇਬੰਦੀ ਦੇ ਸੀਨੀਅਰ ਆਗੂ ਮਮਤਾ ਜਲੰਧਰ, ਸਤਿੰਦਰ ਕੰਗ, ਜ਼ਿਲ੍ਹਾ ਪ੍ਰਧਾਨ ਜਲੰਧਰ ਸੁਮਿਤ ਕੌਂਸਲ ਆਦਿ ਹਾਜ਼ਰ ਸਨ।