ਡੀਈਓ ਨਾਲ ਮੁਲਾਕਾਤ ਕਰ ਲੈਕਚਰਾਰ ਕੈਡਰ ਯੂਨੀਅਨ ਨੇ ਕੀਤੀ ਟੀਚਰ ਫੈਸਟ ਵਿੱਚ ਸਟੇਟ ਪੱਧਰ ਤੇ ਜੇਤੂ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀ ਮੰਗ
ਡੀਈਓ ਨਾਲ ਮੁਲਾਕਾਤ ਕਰ ਲੈਕਚਰਾਰ ਕੈਡਰ ਯੂਨੀਅਨ ਨੇ ਕੀਤੀ ਟੀਚਰ ਫੈਸਟ ਵਿੱਚ ਸਟੇਟ ਪੱਧਰ ਤੇ ਜੇਤੂ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀ ਮੰਗ
– ਲੈਕਚਰਾਰ ਕੇਡਰ ਯੂਨੀਅਨ ਦੇ ਵਫ਼ਦ ਨੇ ਕੀਤੀ ਡੀਈੳ ਸੈਕੰਡਰੀ ਅਤੇ ਐਲੀਮੈਂਟਰੀ ਨਾਲ ਮੁਲਾਕਾਤ
ਸਿੱਖਿਆ ਫੋਕਸ, ਲੁਧਿਆਣਾ। ਲੈਕਚਰਾਰ ਕੈਡਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋ ਦੀ ਅਗਵਾਈ ਵਿੱਚ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ (ਡੀਈਓ) ਹਰਜੀਤ ਸਿੰਘ ਨੂੰ ਮਿਲਿਆ। ਯੂਨੀਅਨ ਆਗੂਆਂ ਵੱਲੋਂ ਹਰਜੀਤ ਸਿੰਘ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦਾ ਚਾਰਜ਼ ਸੰਭਾਲਣ ਦੇ ਸ਼ੁਭ ਕਾਮਨਾਵਾਂ ਅਤੇ ਮੁਬਾਰਕਬਾਦ ਦਿੱਤੀ ਗਈ। ਜ਼ਿਲ੍ਹਾ ਪ੍ਰਧਾਨ ਢਿੱਲੋਂ ਵੱਲੋਂ ਜ਼ਿਲਾ ਸਿੱਖਿਆ ਅਫਸਰ (ਸੈ) ਨੂੰ ਟੀਚਰ ਫੈਸਟ ਵਿੱਚ ਸਟੇਟ ਪੱਧਰ ਤੇ ਜੇਤੂ ਅਧਿਆਪਕਾਂ ਨੂੰ ਦਫ਼ਤਰ ਵੱਲੋਂ ਸਨਮਾਨਿਤ ਕਰਨ ਦੀ ਮੰਗ ਰੱਖੀ ਗਈ। ਜਿਸ ਤੇ ਹਰਜੀਤ ਸਿੰਘ ਵੱਲੋਂ ਖੇਡਾਂ ਤੋਂ ਬਾਅਦ ਸਨਮਾਨਿਤ ਕਰਨ ਦਾ ਵਿਸ਼ਵਾਸ ਦਵਾਇਆ ਗਿਆ।
ਇਸ ਉਪਰੰਤ ਡਿਪਟੀ ਡੀਈਓ ਆਸ਼ੀਸ਼ ਕੁਮਾਰ ਜੀ ਨੂੰ ਸ਼ੁਭ ਕਾਮਨਾਵਾਂ ਅਤੇ ਮੁਬਾਰਕਬਾਦ ਦਿੱਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਡਿਪਟੀ ਡੀਈਓ ਨੇ ਵਫਦ ਨੂੰ ਵਿਸ਼ਵਾਸ ਦਵਾਇਆ ਕਿ ਉਹ ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦੇਣਗੇ ਅਤੇ ਮਿਸ਼ਨ ਸ਼ਤ ਪ੍ਰਤੀਸ਼ਤ ਲਈ ਅਧਿਆਪਕ ਵਰਗ ਨੂੰ ਅਪੀਲ ਕੀਤੀ। ਪ੍ਰੈੱਸ ਨੂੰ ਇਹ ਜਾਣਕਾਰੀ ਦਵਿੰਦਰ ਸਿੰਘ ਗੁਰੂ ਨੇ ਦਿੱਤੀ।
ਇਸ ਉਪਰੰਤ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਲੁਧਿਆਣਾ ਬਲਦੇਵ ਸਿੰਘ ਨੂੰ ਮਿਲਿਆ। ਯੂਨੀਅਨ ਆਗੂਆਂ ਵੱਲੋਂ ਬਲਦੇਵ ਸਿੰਘ ਜੀ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦਾ ਚਾਰਜ ਸੰਭਾਲਣ ਤੇ ਸ਼ੁਭਕਾਮਨਾਵਾਂ ਅਤੇ ਮੁਬਾਰਕਬਾਦ ਦਿੱਤੀ ਗਈ। ਬਲਦੇਵ ਸਿੰਘ ਨੇ ਅਧਿਆਪਕ ਵਰਗ ਨੂੰ ਹੋਰ ਤਨਦੇਹੀ ਨਾਲ ਸਕੂਲਾਂ ਵਿਚ ਕੰਮ ਕਰਨ ਲਈ ਕਿਹਾ।
ਇਸ ਮੌਕੇ `ਤੇ ਯੁਨੀਅਨ ਜਨਰਲ ਸਕੱਤਰ ਜਸਪਾਲ ਸਿੰਘ, ਵਿੱਤ ਸਕੱਤਰ ਜਗਦੀਪ ਸਿੰਘ, ਹਰਦੀਪ ਸਿੰਘ, ਸਵਰਨ ਸਿੰਘ, ਅਮਨਦੀਪ ਸਿੰਘ, ਹਰਨੀਤ ਭਾਟੀਆ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਦਵਿੰਦਰ ਸਿੰਘ ਗੁਰੂ ਸ਼ਾਮਲ ਹੋਏ।