Latest news

6 ਸਾਲਾਂ ਬਾਅਦ ਇਨਾਂ ਸਕੂਲਾਂ ਨੂੰ ਵੀ ਜਾਰੀ ਹੋਵੇਗੀ ਵਿਦਿਆਰਥੀਆਂ ਦੀ ਵਰਦੀਆਂ ਲਈ ਗ੍ਰਾਂਟ

6 ਸਾਲਾਂ ਬਾਅਦ ਇਨਾਂ ਸਕੂਲਾਂ ਨੂੰ ਵੀ ਜਾਰੀ ਹੋਵੇਗੀ ਵਿਦਿਆਰਥੀਆਂ ਦੀ ਵਰਦੀਆਂ ਲਈ ਗ੍ਰਾਂਟ

 

– 1400 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਫੰਡ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਹੋਣਗੇ ਟਰਾਂਸਫਰ

ਸਿੱਖਿਆ ਫੋਕਸ, ਪਟਿਆਲਾ। ਮੈਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹੋਰ ਸਾਰੀਆਂ ਸਹੂਲਤਾਂ ਮੁਫ਼ਤ ਮਿਲਦੀਆਂ ਸਨ, ਜਦੋਂ ਕਿ ਵਰਦੀਆਂ ਉਨ੍ਹਾਂ ਨੂੰ ਆਪਣੇ ਪੈਸੇ ਨਾਲ ਖਰੀਦਣੀਆਂ ਪੈਂਦੀਆਂ ਸਨ। ਹੁਣ ਸੈਸ਼ਨ 2022-23 ਲਈ ਮੈਰੀਟੋਰੀਅਸ ਸਕੂਲਾਂ ਵਿੱਚ ਕੌਂਸਲਿੰਗ ਪ੍ਰਕਿਰਿਆ ਚੱਲ ਰਹੀ ਹੈ। ਉਮੀਦ ਹੈ ਕਿ 12 ਅਗਸਤ ਨੂੰ ਹੋਣ ਵਾਲੇ ਦਾਖਲਿਆਂ ਤੋਂ ਬਾਅਦ 16 ਅਗਸਤ ਤੋਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਅਜਿਹੇ ‘ਚ ਹੁਣ ਮੈਰੀਟੋਰੀਅਸ ਸਕੂਲਾਂ ਦਾ ਧਿਆਨ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਵਰਦੀ ‘ਤੇ ਹੈ।

ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ 1400 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਫੰਡ ਜਾਰੀ ਕੀਤੇ ਗਏ ਹਨ। ਸਕੂਲਾਂ ਨੇ ਇਹ ਫੰਡ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਨੇ ਹੁੰਦੇ ਹਨ, ਜਿਸ ਤੋਂ ਬਾਅਦ ਟਰਾਂਸਫਰ ਕੀਤੇ ਫੰਡਾਂ ਦਾ ਵੇਰਵਾ ਸੁਸਾਇਟੀ ਨੂੰ ਭੇਜਣਾ ਹੁੰਦਾ ਹੈ। ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਵਰਦੀਆਂ ਵਿੱਚ ਲੜਕਿਆਂ ਲਈ ਦੋ ਜੋੜੇ ਕਮੀਜ਼ ਤੇ ਪੈਂਟ, ਸਿੱਖ ਲੜਕਿਆਂ ਲਈ ਪੰਜ ਮੀਟਰ ਪੱਗ, ਸਵੈਟਰ ਤੇ ਬੂਟ ਜੁਰਾਬਾਂ ਸ਼ਾਮਲ ਹਨ।

ਸੁਸਾਇਟੀ ਨੇ ਮੈਰੀਟੋਰੀਅਸ ਸਕੂਲਾਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਲਈ ਸਕੂਲ ਪੱਧਰ ’ਤੇ ਲੈਕਚਰਾਰਾਂ ਦੀ ਕਮੇਟੀ ਬਣਾਉਣ ਦੀ ਹਦਾਇਤ ਕੀਤੀ ਹੈ। ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਵਰਦੀ ਦਾ ਫੈਸਲਾ ਤਾਂ ਕਮੇਟੀ ਕਰੇਗੀ ਪਰ ਸਕੂਲ ਪੱਧਰ ’ਤੇ ਵਰਦੀ ’ਚ ਇਕਸਾਰਤਾ ਹੈ ਜਾਂ ਨਹੀਂ, ਇਹ ਤੈਅ ਕੀਤਾ ਜਾਵੇਗਾ। ਵਰਦੀ ਦੇ ਰੰਗ ਸਬੰਧੀ ਫੈਸਲਾ ਵੀ ਸਕੂਲ ਕਮੇਟੀ ’ਤੇ ਛੱਡ ਦਿੱਤਾ ਗਿਆ ਹੈ।

Leave a Reply

Your email address will not be published.

%d bloggers like this: