Latest news

ਸਿੱਖਿਆ ਮੰਤਰੀ ਪੰਜਾਬ ਨਾਲ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਪੈਨਲ ਮੀਟਿੰਗ

ਸਿੱਖਿਆ ਮੰਤਰੀ ਪੰਜਾਬ ਨਾਲ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਪੈਨਲ ਮੀਟਿੰਗ

 

 

– ਪ੍ਰਾਇਮਰੀ ਸਿੱਖਿਆ ਸੁਧਾਰਾਂ, ਬੱਚਿਆਂ ਅਤੇ ਅਧਿਆਪਕਾਂ ਦੇ ਵਿੱਤੀ ਤੇ ਵਿਭਾਗੀ ਅਹਿਮ ਮਸਲਿਆਂ ਨੂੰ ਸੰਜੀਦਗੀ ਨਾਲ ਨੋਟ ਕਰਦਿਆ ਸਿਖਿਆ ਮੰਤਰੀ ਵੱਲੋ ਜਲਦ ਠੋਸ ਹੱਲ ਦਾ ਦਿੱਤਾ ਭਰੋਸਾ

– ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਫੈਸਲੇ ਦਾ ਧੰਨਵਾਦ ਕਰਦਿਆਂ ਰਹਿੰਦੇ ਕੱਚੇ ਅਧਿਆਪਕਾਂ ਨੂੰ ਵੀ ਜਲਦ ਪੱਕੇ ਕਰਨ ਦੀ ਸਿੱਖਿਆ ਮੰਤਰੀ ਕੋਲੋਂ ਕੀਤੀ ਪੁਰਜੋਰ ਮੰਗ

ਸਿੱਖਿਆ ਫੋਕਸ, ਚੰਡੀਗੜ੍ਹ। ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਪ੍ਰਾਇਮਰੀ ਸਿੱਖਿਆ ਸੁਧਾਰਾਂ , ਬੱਚਿਆਂ ਅਤੇ ਅਧਿਆਪਕਾਂ ਦੀਆਂ ਵਿਭਾਗੀ ਤੇ ਵਿੱਤੀ ਅਹਿਮ ਮੰਗਾਂ ਅਤੇ ਸਕੂਲਾ ਚ ਪੜਾਈ ਅਤੇ ਖੇਡਾਂ ਦੇ ਉਸਾਰੂ ਮਾਹੌਲ ਨੂੰ ਸਿਰਜਣ ਨੂੰ ਲੈ ਕੇ ਹੋਈ ਮੀਟਿੰਗ ਚ ਸਿੱਖਿਆ ਮੰਤਰੀ ਨਾਲ ਇਸ ਮੌਕੇ ਸਿਖਿਆ ਸਕੱਤਰ ਮੈਡਮ ਜਸਪ੍ਰੀਤ ਤਲਵਾੜ, ਡਿਪਟੀ ਡਾਇਰੈਕਟਰਜ ਗੁਰਜੋਤ ਸਿਂਘ, ਸਹਾਇਕ ਡਾਇਰੈਕਟਰਜ ਮਨੋਜ ਕੁਮਾਰ ਤੇ ਹੋਰ ਕਈ ਉੱਚ ਸਿਖਿਆ ਅਧਿਕਾਰੀ ਮੌਜੂਦ ਸਨ। ਮੀਟਿੰਗ ਦੌਰਾਨ ਈ ਟੀ ਯੂ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਤੇ ਸੂਬਾਈ ਆਗੂਆਂ ਨੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਕੀਤੇ ਫੈਸਲੇ ‘ਤੇ ਸਿੱਖਿਆ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ 10 ਸਾਲ ਤੋਂ ਘੱਟ ਸਰਵਿਸ ਵਾਲੇ ਰਹਿ ਗਏ ਕੱਚੇ ਅਧਿਆਪਕਾਂ ਲਈ ਵੀ ਜਲਦ ਠੋਸ ਨੀਤੀ ਬਣਾ ਕੇ ਰੈਗੂਲਰ ਕੀਤਾ ਜਾਵੇ।

ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਵਲੋਂ ਅੱਜ ਦੀ ਮੀਟਿੰਗ ਚ ਉਠਾਏ ਗਏ ਮੁੱਦਿਆਂ ਨੂੰ ਸੰਜੀਦਗੀ ਨਾਲ ਨੋਟ ਕਰਦਿਆਂ ਜਲਦ ਹੱਲ ਦਾ ਭਰੋਸਾ ਦਿੰਦਿਆਂ ਸਿਖਿਆਂ ਮੰਤਰੀ ਵੱਲੋ ਕਿਹਾ ਕਿ ਯੂਨੀਅਨ ਦੇ ਵਾਜਿਬ ਮਸਲੇ ਜਲਦ ਹੱਲ ਹੋਣਗੇ। ਸਿੱਖਿਆ ਮੰਤਰੀ ਪੰਜਾਬ ਨੇ ਸਿੱਖਿਆ ਸੁਧਾਰਾਂ ਲਈ ਯੂਨੀਅਨ ਕੋਲੋਂ ਸਹਿਯੋਗ ਦੀ ਮੰਗ ਵੀ ਕੀਤੀ। ਮੀਟਿੰਗ ਦੌਰਾਨ ਯੂਨੀਅਨ ਨੇ ਸਿੱਖਿਆ ਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਕਿ ਪ੍ਰਾਇਮਰੀ ਪੱਧਰ ਦੇ ਮਸਲਿਆਂ ਦਾ ਤੁਰੰਤ ਹੱਲ ਕੀਤਾ ਜਾਵੇ, ਜਿਨ੍ਹਾਂ ਵਿੱਚ ਅਧਿਆਪਕਾਂ ਨੂੰ ਪੂਰਨ ਰੂਪ ਚ ਬੱਚਿਆਂ ਦੀ ਸਿੱਖਿਆ ਨਾਲ ਜੋੜਨ ਲਈ ਗੈਰਵਿਦਿਅਕ ਕੰਮਾਂ,ਬੀ ਐਲ ਓ ਅਤੇ ਹੋਰ ਕਿਸੇ ਵੀ ਕਾਰਜ ਲਈ ਲਗਾਏ ਅਧਿਆਪਕ ਤੁਰੰਤ ਫਾਰਗ ਕਰਨ, ਆਨਲਾਈਨ ਕੰਮਾਂ ਲਈ ਸੈਂਟਰ ਪੱਧਰ ਤੇ ਡਾਟਾ ਐਟਰੀ ਅਪਰੇਟਰ ਦੀ ਪੋਸਟ ਦੇਣ, ਅਧਿਆਪਕ ਵਿਦਿਆਰਥੀ ਅਨੁਪਾਤ 1:20 ਕਰਕੇ ਜਮਾਤਵਾਰ ਅਧਿਆਪਕ ਦੇਣ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੇ ਕਮਿਸ਼ਨ ਤਰੁੱਟੀਆਂ ਦੂਰ ਕਰਨ ,ਕੱਟੇ ਭੱਤੇ ਲਾਗੂ ਕਰਨ , ਰਹਿੰਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਹਰੇਕ ਸਕੂਲ ਵਿੱਚ ਦੋ ਪ੍ਰੀ-ਪ੍ਰਾਇਮਰੀ ਅਧਿਆਪਕ ਦੇਣ, ਸਮੇਂ ਸਿਰ ਕਿਤਾਬਾਂ/ਸਟੇਸ਼ਨਰੀ ਮੁਹੱਈਆ ਕਰਾਉਣ , ਸਕੂਲੀ ਵਾਤਾਵਰਣ ਲਈ ਸਫਾਈ ਸੇਵਿਕਾ ਅਤੇ ਮਾਲੀ ਦੇਣ, ਖੇਡਾ ਨੂੰ ਪ੍ਰਫੁਲਤ ਕਰਨ ਲਈ ਸੈਂਟਰ ਪੱਧਰ ਤੇ ਪੀ ਟੀ ਆਈ ਦੀਆਂ 2000 ਪੋਸਟਾਂ ਤੁਰੰਤ ਭਰਨ,ਅਧਿਆਪਕ ਵਿੱਤੀ ਮਸਲਿਆ ਤਹਿਤ ਪੇਡੂ, ਬਾਰਡਰ ਏਰੀਆ ਅਤੇ ਹੈਡੀਕੈਪਡ ਭੱਤੇ ਸਮੇਤ ਕੱਟੇ ਹੋਰ ਸਭ ਭੱਤੇ ਬਹਾਲ ਕਰਨ, ਡੀ ਏ ਦੀਆਂ ਰੋਕੀਆਂ ਕਿਸਤਾਂ ਦੇਣ, ਏ ਸੀ ਪੀ ਲਾਗੂ ਕਰਕੇ ਅਗਲਾ ਗ੍ਰੇਡ ਦੇਣ, ਕੇਦਰੀ ਪੈਟਰਿਨ ਸਕੇਲ ਬੰਦ ਕਰਨ, ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਬਕਾਏ,ਸੈਟਰ ਹੈੱਡਟੀਚਰ ਦੀ ਸੀਨੀਅਰਤਾ ਸੋਧਣ, ਪ੍ਰਾਇਮਰੀ ਤੋ ਹਰੇਕ ਤਰ੍ਹਾਂ ਦੀਆ ਪ੍ਰਮੋਸ਼ਨਾਂ ਅਤੇ ਮਾਸਟਰ ਕੇਡਰ ਪ੍ਰਮੋਸ਼ਨਾ ਸਮਾਂਬੱਧ ਕਰਨ, ਫਾਈਨ ਆਰਟਸ ਯੋਗਤਾ ਅਧਿਆਪਕਾਂ ਨੂੰ ਆਰਟ ਕਰਾਫਟ ਵੱਜੋ ਅਤੇ ਵੋਕੇਸ਼ਨਲ ਯੋਗਤਾ ਪੂਰੀ ਕਰਦੇ ਅਧਿਆਪਕ ਵੀ ਮਾਸਟਰ ਕੇਡਰ ਚ ਪ੍ਰਮੋਟ ਕਰਨ ਅਤੇ ਪ੍ਰਮੋਟ ਹੋਵੇ ਅਧਿਆਪਕਾਂ ਨੂੰ ਲੈਕਚਰਾਰ ਲਈ 25% ਕੋਟਾ ਨਿਰਧਾਰਿਤ ਕਰਨ, ਈ ਟੀ ਟੀ ਅਧਿਆਪਕ ਨੂੰ ਆਰਟ ਕਰਾਫਟ ਤੋਂ ਵੱਧ ਸਕੇਲ ਅਤੇ ਸਰਵਿਸ ਦੌੋਰਾਨ ਹਰੇਕ ਨੂੰ ਹੈਡ ਟੀਚਰਜ ਦਾ ਸਕੇਲ ਦੇਣ ਲਈ ਸਮਾਂਬੱਧ ਕਰਕੇ ਪ੍ਰਬੰਧਕੀ ਪੋਸਟ ਕਰਨ ,ਹੈਡ ਟੀਚਰਜ ਦੀਆ ਖਤਮ ਕੀਤੀਆ ਪੋਸਟਾ ਮੁੜ ਬਹਾਲ ਕਰਨ ,ਸੀ ਐਚ ਟੀ ਨੂੰ ਹੈਡ ਮਾਸਟਰ ਦੇ ਬਰਾਬਰ ਸਕੇਲ ਦੇ ਕੇ ਇੱਕ ਸਹਾਇਕ ਸੀ ਐਚ ਟੀ ਦੀ ਪੋਸਟ ਅਤੇ ਡਾਟਾ ਐਟਰੀ ਅਪਰੇਟਰ ਦੇਣ ,ਬੀ ਪੀ ਈ ਓਜ ਨੂੰ ਸਕੂਲਾਂ ਦੀ ਨਿਗਰਾਨੀ ਲਈ ਸਰਕਾਰੀ ਗੱਡੀ/ਵਿਸ਼ੇਸ਼ ਭੱਤਾ ਅਤੇ ਪ੍ਰਿੰਸੀਪਲ ਬਰਾਬਰ ਸਕੇਲ ਦੇ ਕੇ ਇੱਕ ਸਹਾਇਕ ਬੀ ਪੀ ਈ ਓਜ ਦੇਣ ,ਬੀ ਪੀ ਈ ਓਜ ਦਾ ਪ੍ਰਮੋਸ਼ਨ ਕੋਟਾ ਪਹਿਲਾ ਵਾਂਗ 75% ਕਰਨ, ਸਿੱਧੀ ਭਰਤੀ ਰਾਹੀਂ ਹੈਡ ਟੀਚਰਜ /ਸੈਟਰ ਹੈਡ ਟੀਚਰਜ ਦਾ ਪਰਖ ਕਾਲ ਸਮਾਂ 1 ਸਾਲ ਕਰਨ, ਅਤੇ ਸਲਾਨਾ ਤਰੱਕੀ ਲਈ ਟੈਸਟ ਦੀ ਰੱਖੀ ਸ਼ਰਤ ਖਤਮ ਕਰਨ, ਸੈਕੰਡਰੀ ਸਕੂਲਾ ਚੋ ਬੀ ਪੀ ਈ ਓਜ ਦਫਤਰਾ ਚ ਸ਼ਿਫਟ ਕੀਤੇ ਪੀ ਟੀ ਆਈ ਵਾਪਿਸ ਭੇਜਣ,ਕੋਵਿਡ 19 ਦੋਰਾਨ ਗ੍ਰਸਤ ਅਧਿਆਪਕਾਂ ਦੀ ਕੱਟੀ ਕਮਾਈ ਛੁੱਟੀ ਕੁਆਰਟੀਨ ਛੁੱਟੀ ਗਿਣਨ ਪੰਜਵੀ ਜਮਾਤ ਦੇ ਸਰਟੀਫੀਕੇਟ ਦੇਣ ਦੀ ਫੀਸ ਖਤਮ ਕਰਨ, ਬੱਚਾ ਸੰਭਾਲ ਵਿਦੇਸ਼ ਛੁੱਟੀ ਅਧਿਕਾਰ ਡੀ ਡੀ ਓ ਨੂੰ ਦੇਣ,ਤੇ ਹੋਰ ਕਈ ਅਹਿਮ ਮੰਗ ਕੀਤੀ ਗਈ।ਇਸ ਮੌਕੇ ਅਧਿਆਪਕਾਂ ਦੇ ਸਾਰੇ ਵਿੱਤੀ ਮਸਲਿਆਂ ਦੇ ਹੱਲ ਲਈ ਸਿੱਖਿਆ ਮੰਤਰੀ ਪੰਜਾਬ ਵਲੋਂ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦਾ ਮੰਗ ਪੱਤਰ ਵਿੱਤ ਮੰਤਰੀ ਪੰਜਾਬ ਨੂੰ ਵੀ ਭੇਜਿਆ ਗਿਆ।

ਅੱਜ ਦੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਪੰਨੂ ਹਰਕ੍ਰਿਸ਼ਨ ਸਿੰਘ ਮੋਹਾਲੀ ਹਰਜਿੰਦਰ ਹਾਂਡਾ ਗੁਰਿੰਦਰ ਸਿੰਘ ਘੁੱਕੇਵਾਲੀ ਸੋਹਣ ਸਿੰਘ ਮੋਗਾ ਅਸ਼ੋਕ ਸਰਾਰੀ ਸਤਬੀਰ ਸਿੰਘ ਬੋਪਾਰਾਏ ਦੀਦਾਰ ਸਿੰਘ ਪਟਿਆਲਾ ਅਵਤਾਰ ਸਿੰਘ ਮਾਨ ਜਗਨੰਦਨ ਸਿੰਘ ਫਾਜਿਲਕਾ ਤਰਸੇਮ ਲਾਲ ਜਲੰਧਰ ਮਨੋਜ ਘਈ ਸੁਰਿੰਦਰ ਕੁਮਾਰ ਮੋਗਾ ਜਤਿੰਦਰ ਕੁਮਾਰ ਚਮਕੌਰ ਸਾਹਿਬ ਜਸਵੰਤ ਸਿੰਘ ਸੇਖੜਾ ਜਸਪਾਲ ਸਿੰਘ ਫਾਜਿਲਕਾ ਰਿਸ਼ੀ ਕੁਮਾਰ ਜਲੰਧਰ ਜਗਰੂਪ ਸਿੰਘ ਢਿੱਲੋਂ ਹਰਦੀਪ ਸਿੰਘ ਬਾਹੋਮਾਜਰਾ ਜਗਤਾਰ ਸਿੰਘ ਮੋਹਾਲੀ ਅਸੋਕ ਕੁਮਾਰ ਸੁਖਵਿੰਦਰ ਸਿੰਘ ਜਲੰਧਰ ਹਾਜਰ ਸਨ।

Leave a Reply

Your email address will not be published.

%d bloggers like this: