Latest news

ਸੰਘਰਸ਼ੀ ਅਧਿਆਪਕਾਂ ਹਰਿੰਦਰ ਸਿੰਘ ਅਤੇ ਨਵਲਦੀਪ ਸ਼ਰਮਾ ਦੇ ਸਿਦਕ, ਸੰਜਮ ਅਤੇ ਸਿਰੜ ਦੀ ਸ਼ਾਨਦਾਰ ਜਿੱਤ

ਸੰਘਰਸ਼ੀ ਅਧਿਆਪਕਾਂ ਹਰਿੰਦਰ ਸਿੰਘ ਅਤੇ ਨਵਲਦੀਪ ਸ਼ਰਮਾ ਦੇ ਸਿਦਕ, ਸੰਜਮ ਅਤੇ ਸਿਰੜ ਦੀ ਸ਼ਾਨਦਾਰ ਜਿੱਤ

 

 

– 3 ਸਾਲ ਦੀ ਜੱਦੋ-ਜਹਿਦ ਬਾਅਦ ਡੀਟੀਐੱਫ ਵੱਲੋਂ ਡੀ.ਪੀ.ਆਈ. ਦਫ਼ਤਰ ਘੇਰ ਕੇ ਪ੍ਰਾਪਤ ਕੀਤੇ ਰੈਗੂਲਰ ਆਰਡਰ

 

ਸਿੱਖਿਆ ਫੋਕਸ, ਪਟਿਆਲਾ। 8886 ਪੋਸਟਾਂ ਅਧੀਨ ਰੈਗੂਲਰ ਹੋਏ ਐੱਸ.ਐੱਸ.ਏ/ਰਮਸਾ ਅਧਿਆਪਕਾਂ ਵਿੱਚੋਂ ਪੱਖਪਾਤੀ ਤਰੀਕੇ ਨਾਲ ਰੈਗੂਲਰ ਆਰਡਰਾਂ ਤੋਂ ਵਾਂਝੇ ਰੱਖੇ ਗਏ ਸੰਘਰਸ਼ੀ ਅਧਿਆਪਕਾਂ ਹਰਿੰਦਰ ਸਿੰਘ ਪਟਿਆਲਾ ਅਤੇ ਮੈਡਮ ਨਵਲਦੀਪ ਸ਼ਰਮਾ ਨੂੰ ਸਾਂਝੇ ਸੰਘਰਸ਼ਾਂ ਦੇ ਨਾਲ ਨਾਲ ਅਧਿਆਪਕ ਜਥੇਬੰਦੀ ਡੀ.ਟੀ.ਐੱਫ. ਵੱਲੋਂ ਵਿਸ਼ੇਸ਼ ਤੌਰ ਤੇ ਇਸ ਮਾਮਲੇ ਵਿੱਚ ਕੀਤੇ ਸੰਘਰਸ਼ ਦੀ ਬਦੌਲਤ ਪਟਿਆਲੇ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਰੈਗਲਰ ਤੌਰ ‘ਤੇ ਜੁਆਇਨ ਕਰਵਾ ਦਿੱਤਾ ਗਿਆ ਹੈ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਸਾਲ 2012 ਵਿੱਚ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਖ਼ਿਲਾਫ ਰੈਲੀ ਕਰਦਿਆਂ ਪਿੰਡ ਕੋਠਾ ਗੁਰੂ ਵਿੱਚ ਸਾਥੀ ਹਰਿੰਦਰ ਅਤੇ ਨਵਲਦੀਪ ਸਮੇਤ 59 ਅਧਿਆਪਕਾਂ ਨੂੰ ਗ੍ਰਿਫਤਾਰ ਕਰਕੇ ਬਠਿੰਡਾ ਜ਼ੇਲ੍ਹ ਵਿੱਚ ਕੈਦ ਕੀਤਾ ਗਿਆ ਸੀ।

ਸਾਲ 2018 ਵਿੱਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਲੜੇ ਗਏ ਅੰਦੋਲਨ ਅਤੇ ਪਟਿਆਲਾ ਵਿਖੇ 56 ਦਿਨਾਂ ਦੇ ਮੋਰਚੇ ਵੇਲੇ ਜਦੋਂ 8884 ਅਧਿਆਪਕਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਤਾਂ ਦੋ ਅਧਿਆਪਕਾਂ ਸਾਥੀ ਹਰਿੰਦਰ ਸਿੰਘ ਅਤੇ ਨਵਲਦੀਪ ਦੇ ਰੈਗੂਲਰ ਆਰਡਰ 2012 ਦੇ ਪੁਲੀਸ ਪਰਚਿਆਂ ਦਾ ਬਹਾਨਾ ਬਣਾ ਕੇ ਰੋਕ ਦਿੱਤੇ ਗਏ।

ਡੀ.ਟੀ.ਐੱਫ. ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਅਤਿੰਦਰਪਾਲ ਘੱਗਾ, ਜ਼ਿਲ੍ਹਾ ਸਕੱਤਰ ਹਰਵਿੰਦਰ ਰੱਖਡ਼ਾ ਅਤੇ ਸੂਬਾਈ ਆਗੂ ਹਰਦੀਪ ਸਿੰਘ ਟੋਡਰਪੁਰ ਨੇ ਦੱਸਿਆ ਕਿ ਡੀ.ਟੀ.ਐੱਫ. ਵੱਲੋਂ ਨਿਰੋਲ ਇਸੇ ਮੁੱਦੇ ‘ਤੇ 29 ਮਈ 2022 ਨੂੰ ਸਿੱਖਿਆ ਮੰਤਰੀ ‘ਮੀਤ ਹੇਅਰ’ ਦੇ ਖ਼ਿਲਾਫ ਬਰਨਾਲਾ ਵਿਖੇ ਰੈਲੀ ਦੇ ਬਾਵਜ਼ੂਦ ਵੀ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਦੇ ਰੈਗੂਲਰ ਆਰਡਰ ਜਾਰੀ ਨਾ ਕਰਨ ‘ਤੇ ਇੱਕ ਗੁਪਤ ਐਕਸ਼ਨ ਕਰਦਿਆਂ 25 ਜੁਲਾਈ ਨੂੰ ਵਿੱਦਿਆ ਭਵਨ ਮੋਹਾਲੀ ਦੀ ਚੌਥੀ ਮੰਜ਼ਿਲ ‘ਤੇ ਡੀ.ਪੀ.ਆਈ. (ਸੈਕੰਡਰੀ) ਦੇ ਦਫ਼ਤਰ ਦਾ ਘਿਰਾਓ ਕਰਕੇ ਰੈਗੂਲਰ ਆਰਡਰ ਮਿਲਣ ਤੱਕ ਉੱਥੇ ਬੈਠੇ ਰਹਿਣ ਦਾ ਫੈਸਲਾ ਕੀਤਾ ਗਿਆ।

ਸੈਂਕੜੇ ਅਧਿਆਪਕਾਂ ਦੇ ਰੋਹ ਨੂੰ ਵੇਖਦਿਆਂ ਸਿੱਖਿਆ ਮੰਤਰੀ ਦੀ ਮੀਟਿੰਗ ਵਿੱਚ ਬੈਠੇ ਡੀ.ਪੀ.ਆਈ. (ਸੈਕੰਡਰੀ) ਨੇ ਘਿਰਾਓ ਵਿੱਚ ਪਹੁੰਚ ਕੇ ਆਪਣੇ ਹੱਥੀਂ ਦੋਵਾਂ ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਕੀਤੇ, ਜਿਸ ਉਪਰੰਤ ਜਥੇਬੰਦੀ ਵੱਲੋਂ ਘਿਰਾਓ ਖਤਮ ਕਰਕੇ ਜੇਤੂ ਰੈਲੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਇਹਨਾਂ ਦੋ ਅਧਿਆਪਕਾਂ ਨੇ ਭਾਵੇਂ ਬੀਤੇ ਦਿਨ ਰੈਗੂਲਰ ਤੌਰ ਤੇ ਜੁਆਇਨ ਕਰ ਲਿਆ ਹੈ ਪਰ ਵਿਭਾਗ ਦੁਆਰਾ ਗੈਰ ਕਾਨੂੰਨੀ ਢੰਗ ਨਾਲ ਇਹਨਾਂ ਦੇ ਰੈਗੂਲਰ ਦੀ ਮਿਤੀ ਬਾਕੀ ਅਧਿਆਪਕਾਂ ਤੋਂ ਲੱਗਭੱਗ ਇੱਕ ਸਾਲ ਲੇਟ ਮੰਨੀ ਗਈ। ਇਹ ਮਸਲਾ ਜਥੇਬੰਦੀ ਵੱਲੋਂ ਡੀਪੀਆਈ ਨਾਲ ਹੋਣ ਵਾਲੀ ਮੀਟਿੰਗ ਵਿੱਚ ਉਠਾਇਆ ਜਾਵੇਗਾ ਅਤੇ ਹੱਲ ਨਾ ਹੋਣ ਦੀ ਸੂਰਤ ਵਿੱਚ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।

Leave a Reply

Your email address will not be published.

%d bloggers like this: