Latest news

ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪ੍ਰਾਇਮਰੀ ਕਾਡਰ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਸਬੰਧੀ 7 ਅਗਸਤ ਨੂੰ ਹੇੋਵੇਗੀ ਮਾਨਸਾ ਵਿਖੇ ਕਨਵੈਨਸਨ – ਅਮਨਦੀਪ ਸ਼ਰਮਾ

ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪ੍ਰਾਇਮਰੀ ਕਾਡਰ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਸਬੰਧੀ 7 ਅਗਸਤ ਨੂੰ ਹੇੋਵੇਗੀ ਮਾਨਸਾ ਵਿਖੇ ਕਨਵੈਨਸਨ – ਅਮਨਦੀਪ ਸ਼ਰਮਾ

 

 

– ਮਾਨਸਾ ਤੋਂ ਬਾਅਦ ਸਤੰਬਰ ਵਿੱਚ ਕਨਵੈਨਸਨ ਫਜਲਿਕਾ ਵਿਖੇ – ਸਤਿੰਦਰ ਸਿੰਘ ਦੁਆਬਿਆ

 

ਸਿੱਖਿਆ ਫੋਕਸ, ਚੰਡੀਗੜ੍ਹ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ 7 ਅਗਸਤ ਨੂੰ ਮਾਨਸਾ ਵਿਖੇ ਪੰਜਾਬ ਪੱਧਰੀ ਕਨਵੈਨਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਮਾਨਸਾ ਵਿਖੇ ਅਧਿਆਪਕਾਂ ਨਾਲ ਘਰੋ-ਘਰੀਂ ਸੰਪਰਕ ਕਰਦਿਆਂ ਦੱਸਿਆ ਕਿ ਇਸ ਕਨਵੈਨਸ਼ਨ ਵਿੱਚ ਪੰਜਾਬ ਭਰ ਦੇ ਅਧਿਆਪਕ ਸ਼ਾਮਲ ਹੋਣਗੇ, ਜਿਸ ਵਿਚ ਪ੍ਰਾਇਮਰੀ ਕਾਡਰ ਦੀਆਂ ਸਮੱਸਿਆਵਾਂ ਸਬੰਧੀ ਵਿਸਥਾਰਪੂਰਬਕ ਗੱਲਬਾਤ ਕੀਤੀ ਜਾਵੇਗੀ।

ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਮਸਲਿਆਂ ਦੇ ਹੱਲ ਲਈ ਜਥੇਬੰਦੀ ਵੱਲੋਂ ਪੰਜਾਬ ਭਰ ਵਿਚ ਚਾਰ ਕਨਵੈਨਸ਼ਨਾਂ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਤਹਿਤ 7 ਅਗਸਤ ਨੂੰ ਪਹਿਲੀ ਕਨਵੈਨਸ਼ਨ ਮਾਨਸਾ ਵਿਖੇ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਵਿਚ ਜਥੇਬੰਦੀ ਵੱਲੋਂ ਪੰਜਾਬ ਭਰ ਦੇ ਵੱਖ- ਵੱਖ ਜ਼ਿਲ੍ਹਿਆਂ ਵਿਚ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਹਰੇਕ ਜ਼ਿਲ੍ਹੇ ਨੂੰ 5-5 ਜਿਲਿਆਂ ਨਾਲ ਜੋੜਿਆ ਜਾਵੇਗਾ।

ਜਥੇਬੰਦੀ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਬਰੇਟਾ ਨੇ ਬੋਲਦਿਆਂ ਕਿਹਾ ਕਿ ਇਨ੍ਹਾਂ ਕਨਵੈਨਸ਼ਨ ਵਿਚ ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕਾਂ ਦੇ ਮਸਲਿਆਂ ਤੇ ਵਿਸਥਾਰ ਪੂਰਵਕ ਗੱਲਬਾਤ ਕੀਤੀ ਜਾਵੇਗੀ।

ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੋਆਬੀਆ ਨੇ ਕਿਹਾ ਕਿ ਪੁਰਾਣੀ ਪੈਨਸਨ ਬਹਾਲ ਕਰਨਾ, ਕੱਚੇ ਅਧਿਆਪਕ ਪੱਕੇ ਕਰਨਾ, ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ, 4-9-14 ਏ ਸੀ ਪੀ ਕੇਸ,ਪੇਂਡੂ ਭੱਤਾ ਬਹਾਲ ਕਰਨਾ, ਪੇਅ ਕਮਿਸ਼ਨ ਦੇ ਬਕਾਏ ਜਾਰੀ ਕਰਨੇ, ਪੇ ਕਮਿਸ਼ਨ ਦੀਆਂ ਕਿਸ਼ਤਾਂ ਜਾਰੀ ਕਰਨੀਆਂ, ਬੱਚਿਆਂ ਦੀ ਸਕੂਲਾਂ ਵਿਚ ਘੱਟ ਰਹੀ ਗਿਣਤੀ ਬਾਰੇ, ਬੱਚਿਆਂ ਲਈ ਟਰਾਂਸਪੋਰਟ ਦੀਆਂ ਸਹੂਲਤਾਂ ਸਬੰਧੀ, ਪ੍ਰੀ- ਪ੍ਰਾਇਮਰੀ ਦੇ ਬੱਚਿਆਂ ਲਈ ਵਰਦੀਆਂ, ਮਿਡ-ਡੇ- ਮੀਲ ਅਤੇ ਕਮਰਿਆਂ ਸਬੰਧੀ, ਨਵੀਂ ਸਿੱਖਿਆ ਨੀਤੀ ਸਬੰਧੀ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ।

ਅੱਜ ਮਾਨਸਾ ਵਿਖੇ ਘਰੋਂ-ਘਰੀ ਸੰਪਰਕ ਕਰਨ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੂਆਣਾ, ਭਾਰਤ ਭੂਸ਼ਨ ਸ਼ਰਮਾ, ਹਰਭਜਨ ਸਿੰਘ, ਵਿੱਦਿਆ ਸਾਗਰ, ਅਸ਼ੋਕ ਕੁਮਾਰ, ਗੁਰਤੇਜ ਸਿੰਘ, ਬਲਜਿੰਦਰ ਸਿੰਘ ਕਣਕਵਾਲ ਚਹਿਲਾ, ਵਰਿੰਦਰ ਕੁਮਾਰ ਵਿੱਕੀ, ਜਗਜੀਵਨ ਸਿੰਘ ਆਲੀਕੇ ਆਦਿ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਕਨਵੈਨਸਨ ਵਿੱਚ ਸਾਮਿਲ ਹੋਣ ਦਾ ਐਲਾਨ ਕੀਤਾ।

Leave a Reply

Your email address will not be published.

%d bloggers like this: