Latest news

ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਮਾਲਵਾ ਜੋਨ ਦੀ ਦੂਜੀ ਕਨਵੈਂਸ਼ਨ 10 ਸਤੰਬਰ ਨੂੰ ਫਾਜ਼ਿਲਕਾ ਵਿਖੇ – ਅਮਨਦੀਪ ਸ਼ਰਮਾ

ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਮਾਲਵਾ ਜੋਨ ਦੀ ਦੂਜੀ ਕਨਵੈਂਸ਼ਨ 10 ਸਤੰਬਰ ਨੂੰ ਫਾਜ਼ਿਲਕਾ ਵਿਖੇ – ਅਮਨਦੀਪ ਸ਼ਰਮਾ

 

 

– ਕਨਵੈਨਸ਼ਨ ਦੀਆਂ ਤਿਆਰੀਆਂ ਸ਼ੁਰੂ – ਭਗਵੰਤ ਭਟੇਜਾ ਫਜਿਲਿਕਾ
– 51 ਅਧਿਆਪਕਾਂ ਦਾ ਕਰਾਗੇ ਸਨਮਾਨ – ਗੁਰਜੰਟ ਸਿੰਘ ਬਛੋਆਣਾ
– ਅਗਲੀਆਂ ਦੋ ਕਨਵੈਨਸ਼ਨਾਂ ਅੰਮ੍ਰਿਤਸਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਾਂਗੇ – ਰਾਕੇਸ਼ ਕੁਮਾਰ ਬਰੇਟਾ

 

 

ਸਿੱਖਿਆ ਫੋਕਸ, ਚੰਡੀਗੜ੍ਹ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੇ ਮਸਲਿ‍ਆ ਦੇ ਹੱਲ ਨੂੰ ਲੈ ਕੇ ਪੰਜਾਬ ਭਰ ਵਿਚ ਕਨਵੈਨਸ਼ਨਾਂ ਦਾ ਪ੍ਰੋਗਰਾਮ ਮਾਨਸਾ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਗਿਆ ਸੀ। ਜਿਸ ਦੀ ਕਡ਼ੀ ਤਹਿਤ ਫਾਜ਼ਿਲਕਾ ਵਿਖੇ ਦੂਜੀ ਕਨਵੈਨਸ਼ਨ 10 ਸਤੰਬਰ ਨੂੰ ਕਰਵਾਈ ਜਾ ਰਹੀ ਹੈ ।ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਨਵੈਨਸ਼ਨਾਂ ਦਾ ਮੁੱਖ ਮਕਸਦ ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਇਕਜੁੱਟ ਕਰਦਿਆਂ ਪ੍ਰਾਇਮਰੀ ਪੱਧਰ ਦੀਆਂ ਮੰਗਾਂ ਦਾ ਹੱਲ ਕਰਵਾਉਣਾ ਹੈ । ਜੱਥੇਬੰਦੀ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਭਗਵੰਤ ਭਟੇਜਾ ਨੇ ਕਿਹਾ ਕਿ ਇਸ ਕਨਵੈਂਸ਼ਨ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਕੀਤਾ ਜਾਵੇਗਾ।

ਜੱਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਬੋਲਦਿਆਂ ਕਿਹਾ ਕਿ ਇਨ੍ਹਾਂ ਕਨਵੈਨਸਨਾ ਜ਼ਰੀਏ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਦੇ ਨਾਲ- ਨਾਲ ਪ੍ਰਬੰਧਕੀ ਸਕੂਲੀ ਅਤੇ ਬੱਚਿਆਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕਰਵਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ, ਅਧਿਆਪਕਾਂ ਦੀਆਂ ਬਦਲੀਆ,ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਪਾਰਟ ਟਾਈਮ ਸਵੀਪਰ ਦੀ ਭਰਤੀ, ਪ੍ਰੀ -ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਮਿਡ ਡੇ ਮੀਲ, ਕਮਰਿਆਂ ਅਤੇ ਵਰਦੀਆਂ ਆਦਿ ਦਾ ਪ੍ਰਬੰਧ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ਹੈਲਪਰ, ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਵੱਖ -ਵੱਖ ਕੱਟੇ ਭੱਤਿਆਂ ਨੂੰ ਲਾਗੂ ਕਰਨਾ, 4-9-14 ਏ ਸੀ ਪੀ ਸਕੀਮ ਨੂੰ ਲਾਗੂ ਕਰਨਾ, ਡੀ ਏ ਦੀਆਂ ਕਿਸਤਾ ਜਾਰੀ ਕਰਨੀਆ, ਅਧਿਆਪਕਾਂ ਦੇ ਮੈਡੀਕਲ ਬਜਟ, ਹੈਡ ਟੀਚਰ ਦੀਆਂ ਖਤਮ ਕੀਤੀਆਂ ਪੋਸਟਾਂ ਨੂੰ ਬਹਾਲ ਕਰਨਾ, ਤਰੱਕੀਆਂ ਸਮਾਂ ਬੱਧ ਕਰਨੀਆਂ ,ਨਵੀਂ ਸਿੱਖਿਆ ਨੀਤੀ ਆਦਿ ਅਹਿਮ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ ।

ਜਥੇਬੰਦੀ ਪੰਜਾਬ ਦੇ ਸੂਬਾ ਆਗੂ ਭਗਵੰਤ ਭਟੇਜਾ ਨੇ ਕਿਹਾ ਕਿ ਕਨਵੈਨਸ਼ਨ ਸਬੰਧੀ ਤਿਆਰੀਆਂ ਸ਼ੁਰੂ ਕਰਦੀਆਂ ਹਨ।ਉਨ੍ਹਾਂ ਕਿਹਾ ਕਿ 31 ਅਗਸਤ ਤੱਕ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣਗੀਆਂ। ਇਸ ਕਨਵੈਨਸ਼ਨ ਵਿਚ ਪੰਜਾਬ ਭਰ ਤੋਂ ਅਧਿਆਪਕ ਸ਼ਾਮਲ ਹੋਣਗੇ।

Leave a Reply

Your email address will not be published.

%d bloggers like this: