ਸੜਕ ਹਾਦਸੇ ‘ਚ 2 ਵਿਦਿਆਰਥੀਆਂ ਦੀ ਮੌਤ
ਸੜਕ ਹਾਦਸੇ ‘ਚ 2 ਵਿਦਿਆਰਥੀਆਂ ਦੀ ਮੌਤ
– 6 ਵਿਦਿਆਰਥੀ ਤਲਵੰਡੀ ਸਾਬੋ ਦੇ ਨਿੱਜੀ ਕਾਲਜ ਵਿੱਚ ਜੀ.ਐਨ.ਐਮ. ਦੇ ਦਾਖ਼ਲੇ ਦਾ ਪਤਾ ਲੈ ਕੇ ਵਾਪਸ ਆਉਂਦੇ ਹੋਏ ਹਾਦਸਾ
ਸਿੱਖਿਆ ਫੋਕਸ, ਚੰਡੀਗੜ੍ਹ। ਮੌੜ-ਤਲਵੰਡੀ ਸਾਬੋ ਢਾਣੀਆਂ ਕੋਲ ਵਾਪਰੇ ਭਿਆਨਕ ਹਾਦਸੇ ਵਿਚ ਦੋ ਵਿਦਿਆਰਥੀਆ ਦੀ ਮੌਤ ਤੇ ਚਾਰ ਵਿਦਿਆਰਥੀਆਂ ਦੇ ਜ਼ਖਮੀ ਹੋ ਗਏ। ਇਸ ਸੰਬੰਧੀ ਤਲਵੰਡੀ ਸਾਬੋ ਦੇ ਸੀਨੀ. ਡਾਕਟਰ ਜਗਰੂਪ ਸਿੰਘ ਨੇ ਦੱਸਿਆ ਕਿ ਟੋਹਾਣਾ ਤੋਂ 6 ਵਿਦਿਆਰਥੀ ਤਲਵੰਡੀ ਸਾਬੋ ਦੇ ਨਿੱਜੀ ਕਾਲਜ ਵਿੱਚ ਜੀ.ਐਨ.ਐਮ. ਦੇ ਦਾਖ਼ਲੇ ਦਾ ਪਤਾ ਲੈ ਕੇ ਵਾਪਸ ਜਾਣ ਲੱਗੇ ਤਾਂ ਉਕਤ ਜਗ੍ਹਾ ‘ਤੇ ਅਲਟੋ ਕਾਰ ਬੇਕਾਬੂ ਹੋ ਪਲਟਣ ਨਾਲ 2 ਵਿਦਿਆਰਥੀ ਰਾਹੁਲ ਕੁਮਾਰ ਪੁੱਤਰ ਵਿਨੋਦ ਕੁਮਾਰ ਤੇ ਜਗਤਾਰ ਸਿੰਘ ਮਕਰੋੜ ਸਾਹਿਬ ਸੰਗਰੂਰ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਪੂਜਾ ਰਾਣੀ, ਊਸ਼ਾ ਰਾਣੀ, ਸਚਿਨ ਕੁਮਾਰ ਤੇ ਅਜੇ ਕੁਮਾਰ ਚਾਰੋ ਵਾਸੀ ਟੋਹਾਣਾ ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਤਲਵੰਡੀ ਸਾਬੋ ਦੇ ਸਰਕਾਰੀ ਸਿਵਲ ਹਸਪਤਾਲ ਕੀਤਾ ਜਾ ਰਿਹਾ ਹੈ।